ਲੂਕਾ 9

1ਯਿਸੂ ਨੇ ਬਾਰ੍ਹਾਂ ਰਸੂਲਾਂ ਨੂੰ ਇਕੱਠਿਆਂ ਸੱਦਿਆ ਅਤੇ ਉਨ੍ਹਾਂ ਨੂੰ ਰੋਗੀਆਂ ਨੂੰ ਰਾਜੀ ਕਰਨ ਦਾ ਇਖ਼ਤਿਆਰ ਦਿੱਤਾ ਅਤੇ ਸਾਰੇ ਭੂਤਾਂ ਤੇ ਇਖਤਿਆਰ ਦਿੱਤਾ। 2ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਲਈ ਬਿਮਾਰਾਂ ਨੂੰ ਠੀਕ ਕਰਨ ਲਈ ਬਾਹਰ ਭੇਜਿਆ। 3ਅਤੇ ਉਸ ਨੇ ਰਸੂਲਾਂ ਨੂੰ ਆਖਿਆ, “ਜਦੋਂ ਤੁਸੀਂ ਸਫ਼ਰ ਕਰੋ ਤਾਂ ਰਾਹ ਲਈ ਕੁਝ ਨਾ ਲਵੋ, ਨਾ ਕੋਈ ਸੋਟੀ, ਨਾ ਝੋਲਾ ਨਾ ਰੋਟੀ ਅਤੇ ਨਾ ਹੀ ਪੈਸੇ। ਸਿਰਫ਼ ਜੋ ਕੱਪੜੇ ਤੁਸੀਂ ਪਾਏ ਹੋਏ ਹਨ ਉਹੀ ਸਫ਼ਰ ਵਿੱਚ ਲੈ ਕੇ ਜਾਵੋ। 4ਅਤੇ ਜਿਸ ਘਰ ਜਾਵੋ ਅੱਗੇ ਹੋਰ ਜਗ੍ਹਾ ਤੁਰਨ ਤੱਕ ਉੱਥੇ ਹੀ ਰੁਕੋ। 5ਅਤੇ ਜਿੱਥੇ ਵੀ ਲੋਕ ਤੁਹਾਡਾ ਸੁਆਗਤ ਨਹੀਂ ਕਰਦੇ, ਜਦੋਂ ਤੁਸੀਂ ਉਹ ਨਗਰ ਛੱਡੋਂ, ਤਾਂ ਉਨ੍ਹਾਂ ਦੇ ਖਿਲਾਫ਼ ਗਵਾਹੀ ਦੇ ਤੌਰ ਤੇ ਆਪਣੇ ਪੈਰਾਂ ਦੀ ਧੂੜ ਝਾੜ ਦੇਵੋ।” 6ਇਉਂ ਰਸੂਲ ਬਾਹਰ ਜਾਕੇ ਹਰ ਇੱਕ ਨਗਰ, ਸ਼ਹਿਰ, ਹਰ ਥਾਂ ਤੇ ਜਾਕੇ ਖੁਸ਼ਖਬਰੀ ਸੁਣਾਉਂਦੇ ਅਤੇ ਲੋਕਾਂ ਦੇ ਰੋਗ ਦੂਰ ਕਰਦੇ। 7ਜੋ ਵੀ ਗੱਲਾਂ ਵਾਪਰ ਰਹੀਆਂ ਸਨ ਰਾਜਾ ਹੇਰੋਦੇਸ ਉਨ੍ਹਾਂ ਬਾਰੇ ਜਾਣ ਗਿਆ। ਇਸ ਲਈ ਉਹ ਪਰੇਸ਼ਾਨ ਹੋ ਗਿਆ ਕਿਉਂਕਿ ਕੁਝ ਲੋਕ ਆਖ ਰਹੇ ਸਨ ਕਿ “ਯੂਹੰਨਾ ਬਪਤਿਸਮਾ ਦੇਣ ਵਾਲਾ, ਮੁਰਦਿਆਂ ਵਿੱਚੋਂ ਜੀ ਉੱਠਿਆ ਹੈ।” 8ਕੁਝ ਲੋਕ ਕਹਿੰਦੇ ਹਨ ਕਿ, “ਏਲੀਯਾਹ ਸਾਡੇ ਲਈ ਪ੍ਰਗਟ ਹੋਇਆ ਹੈ।” ਅਤੇ ਕੁਝ ਹੋਰ ਲੋਕਾਂ ਦਾ ਆਖਣਾ ਹੈ, “ਬਹੁਤ ਦੇਰ ਪਹਿਲਾਂ ਦੇ ਨਬੀਆਂ ਵਿੱਚੋਂ ਕੋਈ ਨਬੀ ਜੀਅ ਉੱਠਿਆ ਹੈ।” 9ਹੇਰੋਦੇਸ ਨੇ ਕਿਹਾ ਕਿ, “ਯੂਹੰਨਾ ਦਾ ਸਿਰ ਤਾਂ ਮੈਂ ਵਢਾ ਚੁੱਕਿਆ ਹਾਂ ਤਾਂ ਇਹ ਫ਼ਿਰ ਹੁਣ ਕੌਣ ਹੈ ਜਿਸਦੇ ਬਾਰੇ ਮੈਂ ਇਹੋ ਜਿਹੀਆਂ ਗੱਲਾਂ ਸੁਣ ਰਿਹਾ ਹਾਂ?” ਅਤੇ ਉਸ ਨੇ ਯਿਸੂ ਨੂੰ ਵੇਖਣ ਦੀ ਭਾਲ ਜਾਰੀ ਰੱਖੀ। 10ਜਦੋਂ ਉਹ ਸਾਰੇ ਰਸੂਲ ਵਾਪਸ ਆਏ ਤਾਂ ਉਨ੍ਹਾਂ ਨੇ ਆਕੇ ਯਿਸੂ ਨੂੰ ਆਪਣੇ ਕੀਤੇ ਹੋਏ ਸਾਰੇ ਕੰਮਾਂ ਦੀ ਤਫ਼ਸੀਲ ਦੱਸੀ। ਤਾਂ ਯਿਸੂ ਉਨ੍ਹਾਂ ਨੂੰ ਆਪਣੇ ਨਾਲ ਲੈ ਗਿਆ ਅਤੇ ਉਹ ਆਪਣੇ-ਆਪ ਨਗਰ ਬੈਤਸੈਦਾ ਨੂੰ ਤੁਰ ਪਏ। 11ਪਰ ਜਦ ਹੀ ਲੋਕਾਂ ਨੂੰ ਯਿਸੂ ਦੇ ਉੱਥੇ ਪਹੁੰਚਣ ਦਾ ਪਤਾ ਲੱਗਾ ਉਹ ਉਸ ਦੇ ਪਿੱਛੇ ਹੋ ਤੁਰੇ ਤਾਂ ਫ਼ੇਰ ਯਿਸੂ ਨੇ ਉਨ੍ਹਾਂ ਲੋਕਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦ੍ਰਿਸ਼ਟਾਂਤ ਦਿੱਤੇ ਅਤੇ ਬਿਮਾਰ ਲੋਕਾਂ ਨੂੰ ਰਾਜੀ ਕੀਤਾ। 12ਦੁਪਿਹਰ ਤੋਂ ਬਾਅਦ, ਬਾਰ੍ਹਾਂ ਰਸੂਲ ਯਿਸੂ ਕੋਲ ਆਏ ਅਤੇ ਆਖਣ ਲੱਗੇ, “ਮਿਹਰਬਾਨੀ ਕਰਕੇ ਭੀੜ ਨੂੰ ਜਾਣ ਲਈ ਕਹੋ ਤਾਂ ਜੋ ਉਹ ਨੇੜੇ ਦੇ ਪਿੰਡਾਂ, ਖੇਤਾਂ ਵਿੱਚ ਜਾਕੇ ਕੁਝ ਖਾਣ ਲਈ ਲੱਭ ਸੱਕਣ ਕਿਉਂ ਜੋ ਅਸੀਂ ਇੱਥੇ ਦੂਰ ਬੀਆਵਾਨ ਵਿੱਚ ਹਾਂ।” 13ਪਰ ਯਿਸੂ ਨੇ ਰਸੂਲਾਂ ਨੂੰ ਆਖਿਆ, “ਤੁਸੀਂ ਉਨ੍ਹਾਂ ਦੇ ਖਾਣ ਦਾ ਕੁਝ ਪ੍ਰਬੰਧ ਕਰੋ!” ਰਸੂਲਾਂ ਨੇ ਆਖਿਆ, “ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਤੋਂ ਵੱਧ ਕੁਝ ਨਹੀਂ ਹੈ। ਸਾਨੂੰ ਆਸ ਹੈ ਕਿ ਤੁਸੀਂ ਨਹੀਂ ਚਾਹੋਂਗੇ ਕਿ ਅਸੀਂ ਜਾਈਏ ਅਤੇ ਇਨ੍ਹਾਂ ਸਾਰੇ ਲੋਕਾਂ ਲਈ ਭੋਜਨ ਲਿਆਈਏ?” 14(ਉੱਥੇ ਪੰਜ ਹਜ਼ਾਰ ਦੇ ਕਰੀਬ ਆਦਮੀ ਇੱਕਤਰ ਸਨ।) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਲੋਕਾਂ ਨੂੰ ਕਹੋ ਕਿ ਉਹ ਪੰਜਾਹ-ਪੰਜਾਹ ਦਾ ਇੱਕ ਗੁੱਟ ਬਣਾਕੇ ਪੰਗਤਾਂ ਵਿੱਚ ਬੈਠ ਜਾਣ।” 15ਚੇਲਿਆਂ ਨੇ ਉਸਦਾ ਹੁਕਮ ਮੰਨਿਆ ਅਤੇ ਸਾਰੇ ਲੋਕਾਂ ਨੂੰ ਪੰਗਤਾਂ ਵਿੱਚ ਬਿਠਾ ਦਿੱਤਾ। 16ਤਾਂ ਯਿਸੂ ਨੇ ਉਹ ਪੰਜ ਰੋਟੀਆਂ ਅਤੇ ਦੋ ਮੱਛੀਆਂ ਹੱਥ ਵਿੱਚ ਫ਼ੜੀਆਂ ਅਤੇ ਅਸਮਾਨ ਵੱਲ ਤੱਕ ਕੇ ਉਸ ਲਈ ਪਰਮੇਸ਼ੁਰ ਦਾ ਸ਼ੁਕਰ ਕੀਤਾ। ਤਾਂ ਯਿਸੂ ਨੇ ਉਨ੍ਹਾਂ ਨੂੰ ਤੋੜਿਆ ਅਤੇ ਚੇਲਿਆਂ ਨੂੰ ਲੋਕਾਂ ਵਿੱਚ ਵੰਡ ਦੇਣ ਲਈ ਦੇ ਦਿੱਤੀਆਂ। 17ਸਭ ਲੋਕਾਂ ਨੇ ਆਪਣੀ ਸੰਤੁਸ਼ਟੀ ਮੁਤਾਬਿਕ ਖਾਧਾ। ਜਦੋਂ ਉਨ੍ਹਾਂ ਨੇ ਬਚੇ ਹੋਏ ਟੁਕੜਿਆਂ ਨੂੰ ਇਕੱਠਿਆਂ ਕੀਤਾ, ਉਨ੍ਹਾਂ ਨਾਲ ਬਾਰ੍ਹਾਂ ਟੋਕਰੀਆਂ ਭਰ ਗਈਆਂ ਸਨ। 18ਇੱਕ ਵਾਰ ਜਦੋਂ ਯਿਸੂ ਇੱਕਲਿਆਂ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸ ਦੇ ਚੇਲੇ ਉਸ ਕੋਲ ਆਏ। ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ?” 19ਚੇਲਿਆਂ ਨੇ ਜਵਾਬ ਦਿੱਤਾ, “ਕੁਝ ਕਹਿੰਦੇ ਹਨ ਕਿ ਤੂੰ ਯੂਹੰਨਾ ਬਪਤਿਸਮਾ ਦੇਣ ਵਾਲਾ ਹੈਂ, ਦੂਜੇ ਕਹਿੰਦੇ ਹਨ ਤੂੰ ਏਲੀਯਾਹ ਹੈ ਅਤੇ ਕੁਝ ਦੂਸਰੇ ਆਖਦੇ ਹਨ ਕਿ ਤੂੰ ਪ੍ਰਾਚੀਨ ਕਾਲ ਵਿੱਚ ਹੋ ਚੁੱਕੇ ਨਬੀਆਂ ਵਿੱਚੋਂ ਹੈ ਜਿਹੜਾ ਦੁਬਾਰਾ ਜੀਵਨ ਵਿੱਚ ਆ ਗਿਆ ਹੈ।” 20ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਤੁਸੀਂ ਕੀ ਆਖਦੇ ਹੋ ਕਿ ਮੈਂ ਕੌਣ ਹਾਂ?” ਪਤਰਸ ਨੇ ਜਵਾਬ ਦਿੱਤਾ, “ਮਸੀਹ ਜੋ ਕਿ ਪਰਮੇਸ਼ੁਰ ਵੱਲੋਂ ਹੈ।” 21ਯਿਸੂ ਨੇ ਉਨ੍ਹਾਂ ਨੂੰ ਚੌਕਸ ਕੀਤਾ ਕਿ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ। 22ਉਸ ਨੇ ਆਖਿਆ, “ਮਨੁੱਖ ਦੇ ਪੁੱਤਰ ਲਈ ਇਹ ਜਰੂਰੀ ਹੈ ਕਿ ਉਹ ਬਹੁਤ ਸਾਰੀਆਂ ਤਕਲੀਫ਼ਾਂ ਵਿੱਚੋਂ ਗੁਜਰੇ ਅਤੇ ਬਜ਼ੁਰਗ ਯਹੂਦੀ ਆਗੂਆਂ, ਪ੍ਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਦੁਆਰਾ ਰੱਦਿਆ ਜਾਵੇ ਅਤੇ ਮਾਰਿਆ ਜਾਵੇ ਅਤੇ ਫ਼ੇਰ ਤੀਜੇ ਦਿਨ ਮੌਤ ਤੋਂ ਜੀ ਉੱਠੇਗਾ।” 23ਉਸ ਨੇ ਸਭਨਾਂ ਨੂੰ ਆਖਿਆ, “ਜੇਕਰ ਕੋਈ ਮੇਰੇ ਪਿੱਛੇ ਚੱਲਣਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੇ-ਆਪ ਨੂੰ ਤਿਆਗਣਾ ਚਾਹੀਦਾ ਹੈ ਅਤੇ ਰੋਜ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲਣਾ ਚਾਹੀਦਾ ਹੈ। 24ਕਿਉਂਕਿ ਜਿਹੜਾ ਵੀ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਉਸ ਨੂੰ ਗੁਆ ਲਵੇਗਾ ਪਰ ਜੋ ਕੋਈ ਆਪਣਾ ਜੀਵਨ ਮੇਰੇ ਲਈ ਬਲੀਦਾਨ ਕਰੇਗਾ ਉਹ ਉਸ ਨੂੰ ਬਚਾ ਲਵੇਗਾ। 25ਕੀ ਫ਼ਾਇਦਾ ਜੇਕਰ ਕੋਈ ਮਨੁੱਖ ਪੂਰਾ ਜਗਤ ਕਮਾਵੇ ਪਰ ਆਪਣਾ-ਆਪ ਨਸ਼ਟ ਕਰ ਲਵੇ ਜਾਂ ਆਪਣਾ-ਆਪ ਗੁਆ ਲਵੇ? 26ਜੇਕਰ ਕੋਈ ਮੈਥੋਂ ਅਤੇ ਮੇਰੇ ਬਚਨਾਂ ਤੋਂ ਸ਼ਰਮਾਵੇਗਾ ਤਾਂ ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਾਵੇਗਾ, ਜਦੋਂ ਉਹ ਆਪਣੀ ਮਹਿਮਾ ਅਤੇ ਆਪਣੇ ਪਿਤਾ ਦੀ ਮਹਿਮਾ ਅਤੇ ਪਵਿੱਤਰ ਦੂਤਾਂ ਦੀ ਮਹਿਮਾ ਨਾਲ ਆਵੇਗਾ। 27ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿੰਨੇ ਇਸ ਵੇਲੇ ਇੱਥੇ ਮੌਜੂਦ ਹਨ ਉਨ੍ਹਾਂ ਵਿੱਚੋਂ ਕੁਝ ਮੌਤ ਦਾ ਸੁਆਦ ਨਹੀਂ ਚਖਣਗੇ ਜਦ ਤੱਕ ਉਹ ਪਰਮੇਸ਼ੁਰ ਦੇ ਰਾਜ ਨੂੰ ਨਾ ਵੇਖ ਲੈਣ।” 28ਯਿਸੂ ਦੇ ਇਹ ਆਖਣ ਤੋਂ ਅੱਠ ਕੁ ਦਿਨਾਂ ਬਾਦ, ਉਸ ਨੇ ਆਪਣੇ ਨਾਲ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਲਿਆ ਅਤੇ ਇੱਕ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਗਿਆ। 29ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸ ਦੇ ਮੂੰਹ ਦਾ ਰੰਗ ਰੂਪ ਬਦਲਣਾ ਸ਼ੁਰੂ ਹੋ ਗਿਆ। ਉਸ ਦੇ ਵਸਤਰ ਚਿੱਟੇ ਚਮਕੀਲੇ ਹੋ ਗਏ। 30ਉਸ ਵਕਤ ਦੋ ਆਦਮੀ ਯਿਸੂ ਨਾਲ ਗੱਲਾਂ ਕਰ ਰਹੇ ਸਨ ਜੋ ਕਿ ਮੂਸਾ ਅਤੇ ਏਲੀਯਾਹ ਸਨ। 31ਮੂਸਾ ਅਤੇ ਏਲੀਯਾਹ ਵੀ ਬੜੇ ਚਮਕ ਰਹੇ ਸਨ ਅਤੇ ਉਹ ਯਿਸੂ ਨਾਲ ਉਸਦੀ ਮੌਤ ਬਾਰੇ ਗੱਲ ਕਰ ਰਹੇ ਸਨ ਜਿਹੜੀ ਕਿ ਯਰੂਸ਼ਲਮ ਵਿੱਚ ਵਾਪਰਨ ਵਾਲੀ ਸੀ। 32ਪਰ ਪਤਰਸ ਅਤੇ ਉਸ ਦੇ ਸਾਥੀ ਗਹਿਰੀ ਨੀਂਦ ਸੁੱਤੇ ਹੋਏ ਸਨ। ਪਰ ਜਦੋਂ ਉਹ ਜਾਗੇ ਉਨ੍ਹਾਂ ਨੇ ਯਿਸੂ ਦੀ ਮਹਿਮਾ ਵੇਖੀ ਅਤੇ ਉਸ ਨਾਲ ਦੋ ਹੋਰ ਆਦਮੀਆਂ ਨੂੰ ਖੜ੍ਹੇ ਵੇਖਿਆ। 33ਜਦੋਂ ਮੂਸਾ ਅਤੇ ਏਲੀਯਾਹ ਵਾਪਸ ਜਾ ਰਹੇ ਸਨ ਤਾਂ ਪਤਰਸ ਨੇ ਕਿਹਾ, “ਸੁਆਮੀ, ਸਾਡੇ ਲਈ ਇੱਥੇ ਰਹਿਣਾ ਚੰਗਾ ਹੈ। ਅਸੀਂ ਇੱਥੇ ਤਿੰਨ ਤੰਬੂ ਲਾਵਾਂਗੇ ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਵਾਸਤੇ।” ਪਰ ਪਤਰਸ ਨਹੀਂ ਜਾਣਦਾ ਸੀ ਕਿ ਉਹ ਕੀ ਆਖ ਰਿਹਾ ਹੈ। 34ਜਦੋਂ ਹਾਲੇ ਪਤਰਸ ਗੱਲਾਂ ਕਰ ਰਿਹਾ ਸੀ ਤਾਂ ਚਾਰ ਚੁਫ਼ੇਰੇ ਇੱਕ ਬੱਦਲ ਛਾਇਆ ਤਾਂ ਉਹ ਡਰ ਗਏ ਜਦੋਂ ਉਹ ਬੱਦਲ ਵਿੱਚ ਘਿਰ ਗਏ। 35ਤਾਂ ਬੱਦਲ ਵਿੱਚੋਂ ਇੱਕ ਅਵਾਜ਼ ਆਈ ਅਤੇ ਕਿਹਾ, “ਇਹ ਮੇਰਾ ਪੁੱਤਰ ਹੈ! ਇਹ ਉਹ ਹੈ ਜਿਸ ਨੂੰ ਮੈਂ ਚੁਣਿਆ ਹੈ ਅਤੇ ਤੁਸੀਂ ਸਾਰੇ ਇਸਦੀ ਸੁਣੋ।” 36ਜਦੋਂ ਅਵਾਜ਼ ਅਲੋਪ ਹੋ ਗਈ ਤਾਂ ਉੱਥੇ ਕੇਵਲ ਯਿਸੂ ਹੀ ਸੀ। ਤਾਂ ਪਤਰਸ, ਯਾਕੂਬ ਅਤੇ ਯੂਹੰਨਾ ਚੁੱਪ ਰਹੇ ਉਨ੍ਹਾਂ ਨੇ ਜੋ ਕੁਝ ਵੀ ਵੇਖਿਆ ਸੀ ਉਸ ਬਾਰੇ ਕਿਸੇ ਨੂੰ ਵੀ ਕੁਝ ਵੀ ਸੂਚਿਤ ਨਹੀਂ ਕੀਤਾ। 37ਅਗਲੇ ਦਿਨ ਯਿਸੂ, ਪਤਰਸ, ਯਾਕੂਬ ਅਤੇ ਯੂਹੰਨਾ ਪਹਾੜੀ ਤੋਂ ਵਾਪਸ ਪਰਤ ਆਏ। ਲੋਕਾਂ ਦਾ ਇੱਕ ਵੱਡਾ ਸਮੂਹ ਯਿਸੂ ਨੂੰ ਮਿਲਿਆ। 38ਭੀੜ ਵਿੱਚੋਂ ਇੱਕ ਆਦਮੀ ਚੀਕਿਆ, “ਹੇ ਗੁਰੂ! ਮੇਹਰਬਾਨੀ ਕਰਕੇ ਮੇਰੇ ਪੁੱਤਰ ਨੂੰ ਵੇਖੋ। ਉਹ ਮੇਰਾ ਇੱਕਲੌਤਾ ਪੁੱਤਰ ਹੈ। 39ਅਚਾਨਕ ਮੇਰੇ ਪੁੱਤਰ ਵਿੱਚ ਪ੍ਰੇਤ ਆਤਮਾ ਆਉਂਦਾ ਹੈ ਤੇ ਫ਼ਿਰ ਉਹ ਚਿਲਾਉਂਦਾ ਹੈ। ਉਹ ਆਪਣੇ-ਆਪ ਤੇ ਕਾਬੂ ਗੁਆ ਬੈਠਦਾ ਹੈ ਅਤੇ ਫ਼ਿਰ ਮੂੰਹ ਵਿੱਚੋਂ ਝੱਗ ਵਹਾਉਂਦਾ ਹੈ। ਇਹ ਭਰਿਸ਼ਟ-ਆਤਮਾ ਉਸ ਨੂੰ ਬਹੁਤ ਪਰੇਸ਼ਾਨ ਕਰਦਾ ਹੈ, ਅਤੇ ਉਸ ਨੂੰ ਕਦੀ ਵੀ ਨਹੀਂ ਛੱਡਦਾ। 40ਮੈਂ ਤੁਹਾਡੇ ਚੇਲਿਆਂ ਨੂੰ ਵੀ ਅਰਜੋਈ ਕੀਤੀ ਕਿ ਉਹ ਮੇਰੇ ਬਾਲਕ ਵਿੱਚੋਂ ਇਸ ਭ੍ਰਿਸ਼ਟ ਆਤਮਾ ਨੂੰ ਕੱਢ ਦੇਣ ਪਰ ਉਹ ਅਜਿਹਾ ਨਾ ਕਰ ਸੱਕੇ।” 41ਯਿਸੂ ਨੇ ਆਖਿਆ, “ਹੇ ਬੇਪਰਤੀਤ ਅਤੇ ਭ੍ਰਸ਼ਟ ਪੀੜ੍ਹੀ! ਕਿੰਨਾ ਚਿਰ ਮੈਂ ਤੇਰੇ ਨਾਲ ਰਹਾਂਗਾ। ਕਿੰਨਾ ਚਿਰ ਮੈਂ ਤੇਰੇ ਨਾਲ ਧੀਰਜਵਾਨ ਰਹਾਂਗਾ।” ਤਾਂ ਯਿਸੂ ਨੇ ਉਸ ਆਦਮੀ ਨੂੰ ਕਿਹਾ, “ਆਪਣੇ ਬਾਲਕ ਨੂੰ ਇੱਥੇ ਲਿਆ।” 42ਜਦੋਂ ਬਾਲਕ ਆ ਰਿਹਾ ਸੀ ਤਾਂ ਭੂਤ ਨੇ ਬਾਲਕ ਨੂੰ ਮਿਰਗੀ ਦੀ ਹਾਲਤ ਵਿੱਚ ਜ਼ਮੀਨ ਤੇ ਪਟਕਿਆ ਤਾਂ ਬਾਲਕ ਆਪਣੇ-ਆਪ ਤੇ ਕਾਬੂ ਗੁਆ ਬੈਠਾ ਪਰ ਯਿਸੂ ਨੇ ਭਰਿਸ਼ਟ ਆਤਮਾ ਨੂੰ ਝਿੜਕਿਆ ਅਤੇ ਬਾਲਕ ਨੂੰ ਰਾਜੀ ਕੀਤਾ ਅਤੇ ਬਾਲਕ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ। 43ਸਾਰੇ ਲੋਕ ਉਨ੍ਹਾਂ ਸਾਰੀਂ ਗੱਲਾਂ ਤੇ ਹੈਰਾਨ ਸਨ ਜੋ ਯਿਸੂ ਕਰ ਰਿਹਾ ਸੀ। ਯਿਸੂ ਦੀਆਂ ਮਹਾਨ ਗੱਲਾਂ ਤੇ ਸਭ ਲੋਕ ਹੈਰਾਨ ਸਨ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, 44“ਉਹ ਗੱਲਾਂ ਜੋ ਮੈਂ ਤੁਹਾਨੂੰ ਹੁਣ ਦੱਸ ਰਿਹਾ ਹਾਂ ਇਨ੍ਹਾਂ ਨੂੰ ਧਿਆਨ ਨਾਲ ਸੁਣੋ ਕਿ: ਮਨੁੱਖ ਦਾ ਪੁੱਤਰ ਆਦਮੀਆਂ ਦੇ ਹੱਥੀਂ ਫ਼ੜਵਾ ਦਿੱਤਾ ਜਾਵੇਗਾ।” 45ਪਰ ਚੇਲੇ ਇਹ ਨਾ ਸਮਝ ਸੱਕੇ ਕਿ ਉਹ ਕੀ ਆਖ ਰਿਹਾ ਹੈ। ਅਰਥ ਉਨ੍ਹਾਂ ਤੋਂ ਛੁਪਿਆ ਹੋਇਆ ਸੀ ਇਸ ਲਈ ਉਹ ਇਹ ਸਮਝ ਨਾ ਸੱਕੇ। ਪਰ ਉਹ ਇਸ ਬਾਰੇ ਯਿਸੂ ਨੂੰ ਪੁੱਛਣ ਤੋਂ ਘਬਰਾਉਦੇ ਸਨ। 46ਯਿਸੂ ਦੇ ਚੇਲਿਆਂ ਵਿੱਚਕਾਰ ਇੱਕ ਤਕਰਾਰ ਸ਼ੁਰੂ ਹੋਈ ਕਿ ਉਨ੍ਹਾਂ ਵਿੱਚੋਂ ਕਿਹੜਾ ਵਿਅਕਤੀ ਮਹੱਤਵਪੂਰਣ ਹੈ? 47ਉਹ ਜਾਣਦਾ ਸੀ ਕਿ ਉਹ ਕੀ ਸੋਚ ਰਹੇ ਹਨ ਤਾਂ ਉਸ ਨੇ ਇੱਕ ਬਾਲਕ ਨੂੰ ਲਿਆ ਅਤੇ ਉਸ ਛੋਟੇ ਬਾਲਕ ਨੂੰ ਆਪਣੇ ਕੋਲ ਖੜ੍ਹਾ ਕਰ ਲਿਆ ਅਤੇ ਫ਼ਿਰ ਆਪਣੇ ਚੇਲਿਆਂ ਨੂੰ ਕਿਹਾ, 48“ਜੇ ਕੋਈ ਵੀ ਮੇਰੇ ਨਾਮ ਤੇ ਇਸ ਛੋਟੇ ਬਾਲਕ ਨੂੰ ਕਬੂਲ ਕਰਦਾ ਹੈ ਤਾਂ ਉਹ ਮੈਨੂੰ ਕਬੂਲ ਕਰ ਲੈਂਦਾ ਹੈ। ਜੇਕਰ ਕੋਈ ਮੈਨੂੰ ਕਬੂਲਦਾ ਹੈ ਉਹ ਉਸ ਨੂੰ ਕਬੂਲ ਕਰਦਾ ਹੈ, ਜਿਸਨੇ ਮੈਨੂੰ ਭੇਜਿਆ ਹੈ। ਕਿਉਂਕਿ ਜੋ ਕੋਈ ਵੀ ਤੁਹਾਡੇ ਵਿੱਚੋਂ ਸਭ ਤੋਂ ਵੱਧ ਨਿਮਰਤਾ ਵਾਲਾ ਹੈ ਉਹੀ ਸਭ ਤੋਂ ਵੱਧ ਮਹੱਤਵਪੂਰਣ ਮਨੁੱਖ ਹੈ।” 49ਯੂਹੰਨਾ ਨੇ ਅੱਗੋਂ ਆਖਿਆ, “ਪ੍ਰਭੂ, ਅਸੀਂ ਇੱਕ ਬੰਦੇ ਨੂੰ ਤੇਰੇ ਨਾਮ ਵਿੱਚ ਭੂਤਾਂ ਨੂੰ ਕੱਢਦੇ ਵੇਖਿਆ। ਅਸੀਂ ਉਸ ਨੂੰ ਇਉਂ ਕਰਨ ਤੋਂ ਵਰਜਿਆ ਕਿਉਂਕਿ ਉਹ ਸਾਡੇ ਸਮੂਹ ਵਿੱਚੋਂ ਨਹੀਂ ਹੈ।” 50ਯਿਸੂ ਨੇ ਯੂਹੰਨਾ ਨੂੰ ਆਖਿਆ, “ਉਸ ਨੂੰ ਨਾ ਰੋਕੋ, ਕਿਉਂਕਿ ਉਹ ਜੋ ਤੁਹਾਡੇ ਵਿਰੁੱਧ ਨਹੀਂ, ਉਹ ਤੁਹਾਡੇ ਪਾਸੇ ਹੈ।” 51ਉਹ ਵਕਤ ਨੇੜੇ ਆ ਰਿਹਾ ਸੀ ਜਦੋਂ ਯਿਸੂ ਛੱਡ ਕੇ ਸੁਰਗ ਵੱਲ ਜਾਵੇਗਾ। 52ਤਾਂ ਉਸ ਨੇ ਯਰੂਸ਼ਲਮ ਨੂੰ ਜਾਣ ਦਾ ਫ਼ੈਸਲਾ ਕੀਤਾ। ਉਸ ਨੇ ਆਪਣੇ ਅੱਗੇ ਕੁਝ ਆਦਮੀ ਭੇਜੇ ਅਤੇ ਉਹ ਤੁਰਕੇ ਸਾਮਰਿਯਾ ਦੇ ਇੱਕ ਪਿੰਡ ਵਿੱਚ ਯਿਸੂ ਦੇ ਆਉਣ ਦੀ ਤਿਆਰੀ ਕਰਨ ਲਈ ਗਏ। 53ਪਰ ਸਾਮਰਿਯਾ ਦੇ ਲੋਕਾਂ ਨੇ ਯਿਸੂ ਦਾ ਸੁਆਗਤ ਨਹੀਂ ਕੀਤਾ ਕਿਉਂਕਿ ਉਹ ਯਰੂਸ਼ਲਮ ਵੱਲ ਜਾ ਰਿਹਾ ਸੀ। 54ਉਸ ਦੇ ਚੇਲੇ ਯਾਕੂਬ ਅਤੇ ਯੂਹੰਨਾ ਨੇ ਇਹ ਵੇਖਕੇ ਕਿਹਾ, “ਪ੍ਰਭੂ ਜੀ, ਕੀ ਤੇਰੀ ਮਰਜ਼ੀ ਹੈ ਕਿ ਅਸੀਂ ਹੁਕਮ ਕਰੀਏ ਕਿ ਸਵਰਗ ਤੋਂ ਅੱਗ ਵਰ੍ਹੇ ਤੇ ਇਨ੍ਹਾਂ ਨੂੰ ਨਸ਼ਟ ਕਰ ਦੇਵੇ?” 55ਪਰ ਯਿਸੂ ਮੁੜਿਆ ਅਤੇ ਉਨ੍ਹਾਂ ਨੂੰ ਝਿੜਕਿਆ। 56ਫ਼ਿਰ ਉਹ ਅਤੇ ਉਸ ਦੇ ਚੇਲੇ ਦੂਸਰੇ ਸ਼ਹਿਰ ਨੂੰ ਚੱਲ ਪਏ। 57ਜਦੋਂ ਉਹ ਰਾਹ ਤੇ ਚੱਲੇ ਜਾ ਰਹੇ ਸਨ ਤਾਂ ਕਿਸੇ ਨੇ ਯਿਸੂ ਨੂੰ ਕਿਹਾ, “ਜਿੱਥੇ ਕਿਤੇ ਵੀ ਤੁਸੀਂ ਜਾਵੋ, ਮੈਂ ਤੁਹਾਡਾ ਪਿੱਛਾ ਕਰਾਂਗਾ।” 58ਯਿਸੂ ਨੇ ਆਖਿਆ, “ਲੂੰਬੜੀਆਂ ਦੇ ਰਹਿਣ ਲਈ ਘੁਰਨੇ ਹਨ ਅਤੇ ਪੰਛੀਆਂ ਦੇ ਰਹਿਣ ਲਈ ਆਲ੍ਹਣੇ। ਪਰ ਮਨੁੱਖ ਦੇ ਪੁੱਤਰ ਦੇ ਸਿਰ ਧਰਕੇ ਆਰਾਮ ਕਰਨ ਲਈ ਕੋਈ ਥਾਂ ਨਹੀਂ।” 59ਯਿਸੂ ਨੇ ਇੱਕ ਹੋਰ ਮਨੁੱਖ ਨੂੰ ਕਿਹਾ, “ਮੇਰੇ ਪਿੱਛੇ ਤੁਰ ਆ!” ਪਰ ਆਦਮੀ ਨੇ ਆਖਿਆ, “ਪ੍ਰਭੂ ਜੀ! ਕਿਰਪਾ ਕਰਕੇ ਮੈਨੂੰ ਜਾਣ ਦੀ ਆਗਿਆ ਦੇਵੋ ਤਾਂ ਜੋ ਮੈਂ ਪਹਿਲਾਂ ਆਪਣੇ ਪਿਓ ਨੂੰ ਦਫ਼ਨਾ ਆਵਾਂ।” 60ਪਰ ਯਿਸੂ ਨੇ ਉਸ ਨੂੰ ਆਖਿਆ, “ਮੁਰਦਿਆਂ ਨੂੰ ਆਪਣੇ ਮੁਰਦੇ ਆਪੇ ਦੱਬਣ ਦਿਓ ਪਰ ਤੂੰ ਜਾ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਉਨ੍ਹਾਂ ਨੂੰ ਦੱਸ।” 61ਦੂਜੇ ਆਦਮੀ ਨੇ ਆਖਿਆ, “ਪ੍ਰਭੂ, ਮੈਂ ਤੁਹਾਡੇ ਮਗਰ ਤੁਰਾਂਗਾ। ਪਰ ਪਹਿਲਾਂ ਮੈਨੂੰ ਆਗਿਆ ਦੇਵੋ ਕਿ ਮੈਂ ਆਪਣੇ ਪਰਿਵਾਰ ਨੂੰ ਅਲਵਿਦਾ ਆਖ ਆਵਾਂ।” 62ਯਿਸੂ ਨੇ ਆਖਿਆ, “ਜੇਕਰ ਕੋਈ ਆਪਣਾ ਹੱਥ ਹੱਲ ਤੇ ਰੱਖਕੇ ਪਿੱਛਾਹਾਂ ਝਾਕਦਾ ਹੈ, ਤਾਂ ਉਹ ਪਰਮੇਸ਼ੁਰ ਦੇ ਰਾਜ ਦੇ ਲਾਇੱਕ ਨਹੀਂ ਹੈ।”

will be added

X\