1 ਕੁਰਿੰਥੀਆਂ ਨੂੰ 13

1ਮੈਂ ਭਾਵੇਂ ਮਨੁੱਖਾਂ ਜਾਂ ਦੂਤਾਂ ਦੀਆਂ ਭਿੰਨ-ਭਿੰਨ ਭਾਸ਼ਾਵਾਂ ਬੋਲ ਸੱਕਦਾ ਹੋਵਾਂ ਪਰ ਜੇ ਮੇਰੇ ਅੰਦਰ ਪ੍ਰੇਮ ਨਹੀਂ ਹੈ, ਤਾਂ ਮੈਂ ਸਿਰਫ਼ ਗੂੰਜਣ ਵਾਲੀ ਘੰਟੀ ਜਾਂ ਇੱਕ ਉੱਚੀ-ਉੱਚੀ ਆਵਾਜ਼ ਕਰਨ ਵਾਲਾ ਛੈਣਾ ਹੀ ਹਾਂ। 2ਮੇਰੇ ਕੋਲ ਅਗੰਮ ਵਾਕ ਦੀ ਦਾਤ ਹੋ ਸੱਕਦੀ ਹੈ, ਮੈਂ ਪਰਮੇਸ਼ੁਰ ਦੇ ਸਾਰੇ ਭੇਤਾਂ ਤੇ ਹਰ ਚੀਜ਼ ਦੇ ਗਿਆਨ ਨੂੰ ਸਮਝਨ ਵਾਲਾ ਹੋ ਸੱਕਦਾ ਹਾਂ, ਅਤੇ ਮੇਰੇ ਕੋਲ ਬਹੁਤ ਵੱਡਾ ਵਿਸ਼ਵਾਸ ਵੀ ਹੋ ਸੱਕਦਾ ਜੋ ਪਰਬਤਾਂ ਨੂੰ ਖਿਸੱਕਾਉਣ ਯੋਗ ਹੋਵੇ। ਪਰ ਮੇਰੇ ਅੰਦਰ ਪ੍ਰੇਮ ਨਹੀਂ ਹੈ ਤਾਂ ਇਨ੍ਹਾਂ ਸਾਰੀਆਂ ਗੱਲਾਂ ਦੇ ਹੁੰਦਿਆਂ ਹੋਇਆ ਵੀ ਮੈਂ ਕੁਝ ਨਹੀਂ ਹਾਂ। 3ਮੈਂ ਭਾਵੇਂ ਆਪਣੀ ਹਰ ਸ਼ੈਅ ਲੋਕਾਂ ਦੇ ਭੋਜਨ ਲਈ ਦੇ ਦੇਵਾਂ। ਅਤੇ ਭਾਵੇਂ ਮੈਂ ਆਪਣਾ ਸਰੀਰ ਬਲੀ ਦੀ ਵਸਤੂ ਵਾਂਗ ਅੱਗ ਦੀ ਭੇਟ ਚੜ੍ਹਾ ਦੇਵਾਂ ਪਰ ਜੇ ਮੇਰੇ ਅੰਦਰ ਪ੍ਰੇਮ ਨਹੀਂ ਹੈ ਤਾਂ ਇਨ੍ਹਾਂ ਗੱਲਾਂ ਦਾ ਮੈਨੂੰ ਕੋਈ ਲਾਭ ਨਹੀਂ ਹੈ। 4ਪ੍ਰੇਮ ਸਹਿਜ ਅਤੇ ਦਿਆਲੂ ਹੈ। ਇਹ ਈਰਖਾਲੂ ਨਹੀਂ ਹੈ, ਅਤੇ ਇਹ ਘਮੰਡੀ ਨਹੀਂ ਹੈ। 5ਪ੍ਰੇਮ ਸਖਤ ਨਹੀਂ ਹੈ, ਪ੍ਰੇਮ ਖੁਦਗਰਜ਼ ਨਹੀਂ ਹੈ, ਅਤੇ ਪ੍ਰੇਮ ਆਸਾਨੀ ਨਾਲ ਕਰੋਧੀ ਨਹੀਂ ਬਣਦਾ। ਪ੍ਰੇਮ ਆਪਣੇ ਖਿਲਾਫ਼ ਕੀਤੇ ਗਏ ਗੰਦੇ ਕੰਮਾਂ ਨੂੰ ਚੇਤੇ ਨਹੀਂ ਰੱਖਦਾ। 6ਪ੍ਰੇਮ ਬਦੀ ਨਾਲ ਪ੍ਰਸੰਨ ਨਹੀਂ ਹੁੰਦਾ ਪਰ ਪ੍ਰੇਮ ਸੱਚ ਨਾਲ ਪ੍ਰਸੰਨ ਹੁੰਦਾ ਹੈ। 7ਪ੍ਰੇਮ ਖਾਮੋਸ਼ੀ ਨਾਲ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ, ਪ੍ਰੇਮ ਸਦਾ ਭਰੋਸਾ ਕਰਦਾ ਹੈ, ਇਹ ਸਦਾ ਆਸਵੰਦ ਹੁੰਦਾ ਹੈ, ਅਤੇ ਸਭ ਗੱਲਾਂ ਝੱਲ ਲੈਂਦਾ ਹੈ। 8ਪ੍ਰੇਮ ਕਦੇ ਖਤਮ ਨਹੀਂ ਹੁੰਦਾ। ਅਗੰਮ ਵਾਕ ਹੁੰਦੇ ਹਨ ਪਰ ਉਹ ਖਤਮ ਹੋ ਜਾਣਗੇ। ਭਿੰਨ-ਭਿੰਨ ਭਾਸ਼ਾਵਾਂ ਵਿੱਚ ਗੱਲਾਂ ਕਰਨ ਦੀਆਂ ਦਾਤਾਂ ਹੁੰਦੀਆਂ ਹਨ ਪਰ ਇਹ ਦਾਤਾਂ ਮੁੱਕ ਜਾਣਗੀਆਂ। ਗਿਆਨ ਦੀ ਦਾਤ ਹੁੰਦੀ ਹੈ ਪਰ ਇਹ ਵੀ ਮੁੱਕ ਜਾਏਗੀ। 9ਇਹ ਸਾਰੀਆਂ ਚੀਜ਼ਾਂ ਮੁੱਕ ਜਾਣਗੀਆਂ ਕਿਉਂਕਿ ਜੋ ਇਹ ਗਿਆਨ, ਅਤੇ ਉਹ ਭਵਿੱਖ ਬਾਣੀਆਂ ਜੋ ਸਾਡੇ ਕੋਲ ਹਨ, ਪੂਰਨ ਨਹੀਂ ਹਨ। 10ਪਰ ਜਦੋਂ ਪੂਰਣਤਾ ਆਉਂਦੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੰਪੂਰਣ ਨਹੀਂ ਹਨ, ਮੁੱਕ ਜਾਣਗੀਆਂ। 11ਜਦੋਂ ਮੈਂ ਬੱਚਾ ਸਾਂ ਤਾਂ ਬੱਚਿਆਂ ਵਾਂਗ ਗੱਲਾਂ ਕਰਦਾ ਸਾਂ, ਮੈਂ ਬੱਚਿਆ ਵਾਂਗ ਸੋਚਦਾ ਸਾਂ, ਮੈਂ ਬੱਚਿਆਂ ਵਾਂਗ ਵਿਉਂਤਾ ਬਣਾਉਂਦਾ ਸਾਂ, ਜਦੋਂ ਮੈਂ ਵੱਡਾ ਹੋਇਆ, ਮੈਂ ਬਚਪਨੇ ਦੇ ਇਹ ਸਾਰੇ ਢੰਗ ਛੱਡ ਦਿੱਤੇ। 12ਸਾਡੇ ਨਾਲ ਇਸੇ ਤਰ੍ਹਾਂ ਹੀ ਹੁੰਦਾ ਹੈ। ਹੁਣ ਅਸੀਂ ਇਉਂ ਦੇਖ ਰਹੇ ਹਾਂ ਜਿਵੇਂ ਕਿਸੇ ਕਾਲੇ ਸ਼ੀਸ਼ੇ ਵਿੱਚ ਝਾਕ ਰਹੇ ਹੋਈਏ। ਪਰ ਉਦੋਂ, ਭਵਿੱਖ ਵਿੱਚ, ਸਾਨੂੰ ਸਾਫ਼-ਸਾਫ਼ ਦਿਖਾਈ ਦੇ ਜਾਵੇਗਾ। ਹੁਣ ਮੈਨੂੰ ਕੇਵਲ ਇੱਕ ਅੰਗ ਦਾ ਹੀ ਗਿਆਨ ਹੈ। ਪਰ ਉਦੋਂ ਮੈਨੂੰ ਸੰਪੂਰਣ ਗਿਆਨ ਹੋ ਜਾਵੇਗਾ ਜਿਵੇਂ ਮੈਨੂੰ ਪਰਮੇਸ਼ੁਰ ਨੇ ਜਾਣਿਆ ਸੀ। 13ਇਸ ਲਈ ਹੁਣ ਸਾਡੇ ਕੋਲ ਵਿਸ਼ਵਾਸ, ਉਮੀਦ ਅਤੇ ਪ੍ਰੇਮ, ਸਿਰਫ਼ ਇਹੀ ਤਿੰਨ ਚੀਜ਼ਾਂ ਬਚੀਆਂ ਹਨ ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਪ੍ਰੇਮ ਹੈ। ਮੈਨੂੰ ਵੀ ਜਾਣਾ ਚਾਹੀਦਾ ਹੈ ਤਾਂ ਇਹ ਲੋਕ ਵੀ ਮੇਰੇ ਨਾਲ ਜਾਣਗੇ।

will be added

X\